punjab forum
Would you like to react to this message? Create an account in a few clicks or log in to continue.

1 ਮਹੀਨੇ ਤੱਕ ਬਲਾਤਕਾਰ

Go down

1 ਮਹੀਨੇ ਤੱਕ ਬਲਾਤਕਾਰ Empty 1 ਮਹੀਨੇ ਤੱਕ ਬਲਾਤਕਾਰ

Post  mandeep Fri Feb 10, 2012 8:07 pm

ਫਿਲਮਾਂ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੀਤਾ 1 ਮਹੀਨੇ ਤੱਕ ਬਲਾਤਕਾਰ
http://www.jagbani.com/news/jagbani_57594/
ਬੈਤੂਲ, 10 ਫਰਵਰੀ— ਬੈਤੂਲ 'ਚ ਇਕ ਲੜਕੀ ਨੂੰ ਬਾਲੀਵੁੱਡ 'ਚ ਅਭਿਨੇਤਰੀ ਬਣਾਉਣ ਦਾ ਝਾਂਸਾ ਦੇ ਕੇ ਉਸਦੇ ਮੁਹੱਲੇ ਦਾ ਹੀ ਇਕ ਲੜਕਾ ਮੁੰਬਈ ਲੈ ਆਇਆ ਅਤੇ ਬੰਧਕ ਬਣਾ ਕੇ ਉਸ ਨਾਲ ਇਕ ਮਹੀਨੇ ਤੱਕ ਬਲਾਤਕਾਰ ਕਰਦਾ ਰਿਹਾ। ਪਰਿਵਾਰ ਵਾਲਿਆਂ ਦੀ ਪਹਿਲ 'ਤੇ ਮੁੰਬਈ 'ਚ ਦੋਸ਼ੀ ਲੜਕੇ ਤੋਂ ਮੁਕਤ ਕਰਾਈ ਲੜਕੀ ਨੇ ਵੀਰਵਾਰ ਨੂੰ ਅਨੁਸੂਚਿਤ ਜਾਤੀ ਜਨਜਾਤੀ ਪੁਲਸ ਥਾਣਾ ਪਹੁੰਚ ਕੇ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਹੈ। ਪੁਲਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਥਾਣੇ 'ਚ ਦਰਜ ਸ਼ਿਕਾਇਤ ਅਨੁਸਾਰ ਜ਼ਿਲੇ ਦੇ ਸਾਰਨੀ ਨਿਵਾਸੀ 16 ਸਾਲਾ ਲੜਕੀ ਇਕ ਸਕੂਲ ਵਿਦਿਆਰਥਣ ਨੂੰ ਕੁਝ ਸਮੇਂ ਤੋਂ ਮੁੰਬਈ 'ਚ ਰਹਿ ਰਿਹਾ ਉਸਦੇ ਮੁਹੱਲੇ ਦਾ ਵਿਅਕਤੀ ਰਾਕੇਸ਼ ਜਨਵਰੀ ਦੇ ਪਹਿਲੇ ਹਫਤੇ 'ਚ ਫਿਲਮਾਂ 'ਚ ਅਭਿਨੇਤਰੀ ਬਣਾਉਣ ਦਾ ਲਾਲਚ ਦੇ ਕੇ ਮੁੰਬਈ ਲੈ ਆਇਆ ਜਿੱਥੇ ਪਹਿਲਾਂ ਤਾਂ ਉਸਨੇ ਉਸ ਨੂੰ ਸਲਮਾਨ ਖਾਨ, ਰਿਤੀਕ ਰੋਸ਼ਨ ਆਦਿ ਦੇ ਬੰਗਲੇ ਦੇ ਬਾਹਰ ਘੁਮਾਇਆ, ਫਿਰ ਕੰਮ ਮਿਲਣ ਤੱਕ ਇਕ ਬਾਰ 'ਚ ਨੱਚਣ ਨੂੰ ਕਿਹਾ। ਉਸਨੇ ਨੱਚਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਆਪਣੇ ਘਰ ਬੰਧਕ ਬਣਾ ਕੇ ਇਕ ਮਹੀਨੇ ਤੱਕ ਬਲਾਤਕਾਰ ਕਰਦਾ ਰਿਹਾ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਉਸਦੀ ਗੁਮਸ਼ੁਦਗੀ ਦੀ ਸ਼ਿਕਾਇਤ ਲਿਖਾਈ ਜਿਸ 'ਚ ਰਾਕੇਸ਼ ਵਲੋਂ ਉਸ ਨੂੰ ਭਜਾ ਲੈ ਜਾਣ ਦਾ ਸ਼ੱਕ ਜਾਹਿਰ ਕੀਤਾ ਗਿਆ। ਪਰਿਵਾਰ ਨੂੰ ਹਾਲ ਹੀ 'ਚ ਮੁੰਬਈ 'ਚ ਉਸਦੇ ਮੁੰਬਈ 'ਚ ਹੋਣ ਦੀ ਜਾਣਕਾਰੀ ਮਿਲੀ, ਜਿਸ 'ਤੇ ਉਨ੍ਹਾਂ ਨੇ ਉਥੇ ਜਾ ਕੇ ਉਸ ਨੂੰ ਆਜ਼ਾਦ ਕਰਵਾਇਆ। ਮੁੰਬਈ 'ਚ ਪਰਿਵਾਰ ਵਾਲਿਆਂ ਨੇ ਦੋਸ਼ੀ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਉਨ੍ਹਾਂ ਕਿਹਾ ਕਿ ਉਹ ਆਪਣੇ ਜ਼ਿਲੇ 'ਚ ਜਾ ਕੇ ਰਿਪੋਰਟ ਕਰਾਉਣ।
click on this for more news.. http://www.jagbani.com/

mandeep

Posts : 39
Join date : 2011-12-23

Back to top Go down

Back to top

- Similar topics

 
Permissions in this forum:
You cannot reply to topics in this forum